ਦੋਸਤੋ ਇਸ਼ਕ ਦੇ ਰਾਹ ਔਖੇ,
ਚਲਨਾਂ ਇਹਨਾਂ ਤੇ ਹੁੰਦਾ ਆਸਾਨ ਨਹੀਂ
ਜਿਹੜੇ ਇਸ਼ਕ ਦੇ ਰਾਹ ਤੇ ਤੁਰ ਪੈਂਦੇ,
ਹੁੰਦਾ ਰੱਬ ਵੀ ਉਨ੍ਹਾਂ ਤੇ ਮਿਹਰਵਾਨ ਨਹੀਂ
ਇਸ਼ਕ ਦੇ ਇਸੇ ਰਾਹ ਉਤੇ,
ਘੜ੍ਹਾ ਸੋਹਣੀ ਨਾਲ ਵੈਰ ਕਮਾ ਬੈਠਾ
ਮਿਰਜ਼ਾ ਚੱਲ ਕੇ ਇਸੇ ਰਾਹ ਉਤੇ,
ਧੋਖਾ ਯਾਰ ਦੇ ਹਥੋਂ ਖਾ ਬੈਠਾ
ਰਾਂਝਾ ਚੱਲ ਕੇ ਇਹਨਾਂ ਪੈਂਡਿਆਂ ਤੇ,
ਹੀਰ ਤੋਂ ਪਹਿਲੋਂ ਹੀ ਮੌਤ ਵਿਆਹ ਬੈਠਾ
ਉਸ ਰਾਹ ਤੇ ਚਲਣੋਂ ਮਨ ਹੋੜ 'ਗਿੰਦੇ'
ਜਿਥੇ ਪੈਂਡਾ ਹੀ ਪਾਂਧੀ ਨੂੰ ਖਾ ਬੈਠਾ
ਗੁਰਿੰਦਰ ਸਿੰਘ
Subscribe to:
Post Comments (Atom)
No comments:
Post a Comment