Saturday, February 27, 2010

ਮਿਲਾਪ/ਗੁਰਿੰਦਰ ਗਿੰਦਾ

ਤੂੰ ਭਾਵੇ ਚਲਾ ਗਿਆ
ਮੇਰੇ ਮੰਨ ਦੀ ਧਰਤ ਤੇ
ਆਪਣੀ ਸ਼ਖ਼ਸੀਅਤ ਦਾ
ਮੀਂਹ ਵਰਸਾ
ਪਰ ਅੱਜ ਵੀ
ਮੇਰੇ ਮੰਨ ਦੀ
ਧਰਤ 'ਚੋਂ
ਉਠ ਰਹੀ ਮਿੱਟੀ ਦੀ ਮਹਿਕ
ਗਵਾਹ ਹੈ ਕਿ ਅਸੀਂ
ਮਿਲੇ ਸੀ ਕਦੇ
ਸਮੁੰਦਰ 'ਚ ਮਿਲਦੀ
ਨਦੀ ਵਾਂਗ।

No comments: